Planfold: ਘਰ ਦਾ ਨਕਸ਼ਾ ਤੇ ਮਾਪ
ਕਮਰਾ ਸਕੈਨ, ਪੇਂਟ-ਟਾਈਲ ਦਾ ਹਿਸਾਬ
Planfold ਇੱਕ iPhone ਐਪ ਹੈ: ਇਹ ਕਮਰਾ ਸਕੈਨ ਕਰਦਾ ਹੈ, ਮਾਪ ਸਮੇਤ ਫ਼ਲੋਰ ਪਲਾਨ (ਘਰ ਦਾ ਨਕਸ਼ਾ) ਬਣਾਉਂਦਾ ਹੈ ਅਤੇ ਹਿਸਾਬ ਲਾ ਕੇ ਦੱਸਦਾ ਹੈ ਕਿ ਕਿੰਨਾ ਪੇਂਟ, ਫ਼ਲੋਰਿੰਗ, ਟਾਈਲਾਂ, ਸਕਰਟਿੰਗ ਅਤੇ ਵਾਲਪੇਪਰ ਖਰੀਦਣਾ ਹੈ।
- ਤੁਹਾਡਾ ਬਣਾਇਆ ਪਲਾਨ ਕਦੇ ਲਾਕ ਨਹੀਂ ਹੁੰਦਾ: ਐਪ ਵਿੱਚ ਉਸਨੂੰ ਜਦੋਂ ਚਾਹੋ ਖੋਲ੍ਹ ਸਕਦੇ ਹੋ।
- ਕੋਈ ਮੁਫ਼ਤ ਟਰਾਇਲ ਨਹੀਂ, ਇਸ ਲਈ ਕੈਂਸਲ ਕਰਨਾ ਭੁੱਲ ਜਾਣ 'ਤੇ ਪੈਸੇ ਨਹੀਂ ਕੱਟੇ ਜਾਂਦੇ।
- ਇੱਕ ਘਰ, ਇੱਕੋ ਵਾਰ ਪੇਮੈਂਟ, ਕੋਈ ਸਬਸਕ੍ਰਿਪਸ਼ਨ ਨਹੀਂ।
- ਕੀਮਤ ਪਹਿਲੇ ਸਕੈਨ ਤੋਂ ਪਹਿਲਾਂ ਹੀ ਦਿਸ ਜਾਂਦੀ ਹੈ।
- ਖਾਤਾ ਬਣਾਉਣ ਦੀ ਲੋੜ ਨਹੀਂ।
- ਸਕੈਨ ਤੁਹਾਡੇ iPhone 'ਤੇ ਹੀ ਪ੍ਰੋਸੈਸ ਹੁੰਦੇ ਹਨ, ਸਾਡੇ ਸਰਵਰਾਂ 'ਤੇ ਅੱਪਲੋਡ ਨਹੀਂ ਹੁੰਦੇ।
ਤੁਹਾਡੇ iPhone 'ਤੇ ਕਿਵੇਂ ਕੰਮ ਕਰਦਾ ਹੈ
- LiDAR ਵਾਲੇ iPhone Pro ਵਿੱਚ: ਬੱਸ ਕੰਧਾਂ ਦੇ ਨਾਲ-ਨਾਲ ਤੁਰੋ। ਦਰਵਾਜ਼ਿਆਂ, ਖਿੜਕੀਆਂ ਅਤੇ ਫ਼ਰਨੀਚਰ ਸਮੇਤ ਪਲਾਨ ਆਪਣੇ ਆਪ ਬਣ ਜਾਂਦਾ ਹੈ। ਇੱਕ ਕਮਰੇ 'ਤੇ ਲਗਭਗ ਇੱਕ ਮਿੰਟ ਲੱਗਦਾ ਹੈ।
- ਬਾਕੀ ਸਾਰੇ iPhone ਵਿੱਚ: ਕੈਮਰੇ ਵਿੱਚ ਫ਼ਰਸ਼ ਦੇ ਹਰ ਕੋਨੇ 'ਤੇ ਇੱਕ-ਇੱਕ ਕਰਕੇ ਟੈਪ ਕਰੋ, ਫਿਰ ਟੇਪ ਨਾਲ ਇੱਕ ਕੰਧ ਮਾਪ ਕੇ ਪਾ ਦਿਓ। ਸਾਰਾ ਪਲਾਨ ਉਸੇ ਹਿਸਾਬ ਨਾਲ ਠੀਕ ਹੋ ਜਾਂਦਾ ਹੈ। ਨਾ ਮਾਪੋ ਤਾਂ ਪਲਾਨ 'ਤੇ “ਅੰਦਾਜ਼ਨ” ਲਿਖਿਆ ਆਉਂਦਾ ਹੈ।
- ਸਕੈਨ ਤੋਂ ਬਿਨਾਂ ਵੀ: ਕਮਰੇ ਦੇ ਮਾਪ ਆਪ ਭਰ ਕੇ ਕਮਰਾ ਜੋੜ ਲਓ।
ਤੁਹਾਡੇ ਘਰ ਲਈ
- ਕੰਧਾਂ ਦੀ ਲੰਬਾਈ, ਦਰਵਾਜ਼ਿਆਂ, ਖਿੜਕੀਆਂ ਅਤੇ ਕਮਰੇ ਦੇ ਏਰੀਏ ਵਾਲਾ ਸਾਫ਼ ਫ਼ਲੋਰ ਪਲਾਨ
- ਪੂਰੀ ਮੰਜ਼ਿਲ ਇੱਕੋ ਪਲਾਨ 'ਤੇ: ਕਮਰਿਆਂ ਨੂੰ ਖਿੱਚ ਕੇ ਕੋਲ ਲਿਆਓ, ਉਹ ਆਪਣੀ ਥਾਂ 'ਤੇ ਬੈਠ ਜਾਂਦੇ ਹਨ
- ਖਰੀਦਦਾਰੀ ਦੀ ਲਿਸਟ: ਪੇਂਟ ਦੇ ਡੱਬੇ, ਫ਼ਲੋਰਿੰਗ ਦੇ ਪੈਕ, ਟਾਈਲਾਂ, ਸਕਰਟਿੰਗ ਅਤੇ ਵਾਲਪੇਪਰ ਦੇ ਰੋਲ, ਉਸੇ ਸਾਈਜ਼ ਵਿੱਚ ਜੋ ਤੁਹਾਡੇ ਇਲਾਕੇ ਦੀਆਂ ਦੁਕਾਨਾਂ 'ਤੇ ਮਿਲਦੇ ਹਨ
- ਫਿੱਟ ਆਵੇਗਾ ਜਾਂ ਨਹੀਂ: ਸੋਫ਼ਾ, ਬੈੱਡ ਜਾਂ ਅਲਮਾਰੀ ਪਲਾਨ 'ਤੇ ਰੱਖ ਕੇ ਦੇਖ ਲਓ
- ਠੇਕੇਦਾਰ ਨੂੰ ਦੇਣ ਲਈ ਪਲਾਨ, ਨੋਟ ਅਤੇ ਫ਼ੋਟੋਆਂ ਸਮੇਤ, ਅਤੇ ਪਲਾਨ 'ਤੇ ਨਿਸ਼ਾਨ ਕਿ ਕਿਹੜੀ ਫ਼ੋਟੋ ਕਿੱਥੇ ਖਿੱਚੀ ਗਈ
- LiDAR ਨਾਲ ਸਕੈਨ ਕੀਤੇ ਕਮਰਿਆਂ ਦਾ 3D ਵਿਊ
- ਸਾਰੇ ਘਰ ਅਤੇ ਮੰਜ਼ਿਲਾਂ ਤੁਹਾਡੇ ਆਪਣੇ iCloud ਨਾਲ ਸਿੰਕ
ਤੁਹਾਡੇ ਕੰਮ ਲਈ
- ਪ੍ਰਾਪਰਟੀ ਏਜੰਟ: ਇਸ਼ਤਿਹਾਰ ਲਈ ਪਲਾਨ, PDF ਜਾਂ ਤਸਵੀਰ ਵਜੋਂ, ਕਮਰਿਆਂ ਦੇ ਨਾਂ ਅਤੇ ਮਾਪ, ਕੁੱਲ ਏਰੀਆ, ਤੁਹਾਡੇ ਲੋਗੋ ਅਤੇ ਸੰਪਰਕ ਵੇਰਵਿਆਂ ਸਮੇਤ
- ਠੇਕੇਦਾਰ ਅਤੇ ਮਿਸਤਰੀ: ਕਮਰਿਆਂ ਵਿੱਚ ਲੱਗਣ ਵਾਲੇ ਸਮਾਨ ਤੋਂ ਬਣੀ ਕੋਟੇਸ਼ਨ, ਜਿਸ ਵਿੱਚ ਤੁਹਾਡੇ ਰੇਟ, ਮਜ਼ਦੂਰੀ, ਛੋਟ ਅਤੇ GST ਜੁੜਦੇ ਹਨ
- CAD (DXF), SVG ਅਤੇ 3D (USDZ) ਫ਼ਾਈਲਾਂ, ਅਤੇ ਸਾਰੇ ਕਮਰਿਆਂ ਦੀ ਸਪ੍ਰੈੱਡਸ਼ੀਟ
ਮਾਪ ਕਿੰਨਾ ਸਹੀ ਹੈ
ਹਰ ਸਕੈਨ ਵਿੱਚ ਦਿਸਦਾ ਹੈ ਕਿ ਕਿਹੜੀਆਂ ਕੰਧਾਂ ਸਾਫ਼ ਦਿਸੀਆਂ, ਅਤੇ ਜਿਨ੍ਹਾਂ ਬਾਰੇ ਪੱਕਾ ਨਹੀਂ ਉਨ੍ਹਾਂ 'ਤੇ ਪਲਾਨ ਵਿੱਚ ਨਿਸ਼ਾਨ ਲੱਗਾ ਹੁੰਦਾ ਹੈ। ਆਰਡਰ ਦੇਣ ਜਾਂ ਕੁਝ ਕਟਵਾਉਣ ਤੋਂ ਪਹਿਲਾਂ ਜ਼ਰੂਰੀ ਮਾਪ ਟੇਪ ਨਾਲ ਜਾਂਚ ਲਓ। Planfold ਕੋਈ ਸਰਕਾਰੀ ਮਿਣਤੀ ਨਹੀਂ ਹੈ ਅਤੇ ਰਜਿਸਟਰੀ ਜਾਂ ਜਾਇਦਾਦ ਦੇ ਕਿਸੇ ਹੋਰ ਕਾਗਜ਼ ਦੀ ਥਾਂ ਨਹੀਂ ਲੈ ਸਕਦਾ।
ਕੀਮਤ
ਸਕੈਨ ਕਰਨਾ, ਪਲਾਨ ਦੇਖਣਾ ਅਤੇ ਖਰੀਦਦਾਰੀ ਦੀ ਲਿਸਟ ਦੇਖਣਾ ਮੁਫ਼ਤ ਹੈ। ਇੱਕ ਘਰ ਦੇ ਪਲਾਨ ਫ਼ਾਈਲਾਂ ਵਜੋਂ ਸੰਭਾਲਣ ਲਈ ਬੱਸ ਇੱਕ ਵਾਰ ਪੇਮੈਂਟ ਕਰਨੀ ਪੈਂਦੀ ਹੈ। Pro ਸਾਰੇ ਘਰਾਂ ਲਈ ਸਬਸਕ੍ਰਿਪਸ਼ਨ ਹੈ, ਨਾਲ CAD ਅਤੇ 3D ਫ਼ਾਈਲਾਂ। Business ਕੰਮ ਲਈ ਸਬਸਕ੍ਰਿਪਸ਼ਨ ਹੈ: ਜਿੰਨੀਆਂ ਚਾਹੋ ਕੋਟੇਸ਼ਨਾਂ, ਪਲਾਨਾਂ 'ਤੇ ਤੁਹਾਡਾ ਲੋਗੋ ਅਤੇ ਸੰਪਰਕ ਵੇਰਵੇ, ਅਤੇ Pro ਵਾਲਾ ਸਭ ਕੁਝ। ਤੁਹਾਡੀਆਂ ਪਹਿਲੀਆਂ ਤਿੰਨ ਕੋਟੇਸ਼ਨਾਂ ਮੁਫ਼ਤ ਹਨ। ਕੀਮਤਾਂ ਹਰ ਦੇਸ਼ ਵਿੱਚ ਵੱਖਰੀਆਂ ਹੋ ਸਕਦੀਆਂ ਹਨ।
ਲੋਕ ਅਕਸਰ ਪੁੱਛਦੇ ਹਨ
ਕੀ iPhone ਨਾਲ ਘਰ ਦਾ ਨਕਸ਼ਾ ਬਣ ਸਕਦਾ ਹੈ?
ਹਾਂ। Planfold iPhone ਦੇ ਕੈਮਰੇ ਨਾਲ ਕਮਰਾ ਸਕੈਨ ਕਰਦਾ ਹੈ ਅਤੇ ਕੰਧਾਂ ਦੀ ਲੰਬਾਈ, ਦਰਵਾਜ਼ਿਆਂ, ਖਿੜਕੀਆਂ ਅਤੇ ਏਰੀਏ ਵਾਲਾ ਫ਼ਲੋਰ ਪਲਾਨ ਬਣਾ ਦਿੰਦਾ ਹੈ।
ਕੀ ਕਮਰਾ ਸਕੈਨ ਕਰਨ ਲਈ LiDAR ਜ਼ਰੂਰੀ ਹੈ?
ਨਹੀਂ। LiDAR ਨਾ ਹੋਵੇ ਤਾਂ ਫ਼ਰਸ਼ ਦੇ ਕੋਨਿਆਂ 'ਤੇ ਟੈਪ ਕਰੋ ਅਤੇ ਇੱਕ ਕੰਧ ਟੇਪ ਨਾਲ ਮਾਪ ਲਓ।
ਇੱਕ ਕਮਰੇ ਨੂੰ ਕਿੰਨਾ ਪੇਂਟ ਲੱਗਦਾ ਹੈ?
Planfold ਕੰਧਾਂ ਮਾਪਦਾ ਹੈ, ਦਰਵਾਜ਼ੇ ਅਤੇ ਖਿੜਕੀਆਂ ਘਟਾਉਂਦਾ ਹੈ ਅਤੇ ਦੱਸਦਾ ਹੈ ਕਿ ਪੇਂਟ ਦੇ ਕਿੰਨੇ ਡੱਬੇ ਲੈਣੇ ਹਨ।
ਕੀ ਸਬਸਕ੍ਰਿਪਸ਼ਨ ਤੋਂ ਬਿਨਾਂ ਕੋਈ ਫ਼ਲੋਰ ਪਲਾਨ ਐਪ ਹੈ?
ਹਾਂ। Planfold ਵਿੱਚ ਇੱਕ ਘਰ ਦੇ ਪਲਾਨ PDF ਅਤੇ ਤਸਵੀਰ ਫ਼ਾਈਲਾਂ ਵਜੋਂ ਸੰਭਾਲਣ ਲਈ ਬੱਸ ਇੱਕ ਵਾਰ ਪੇਮੈਂਟ ਕਰਨੀ ਪੈਂਦੀ ਹੈ।
ਕੀ ਫ਼ਲੋਰ ਪਲਾਨ CAD (DXF) ਵਿੱਚ ਐਕਸਪੋਰਟ ਹੋ ਸਕਦਾ ਹੈ?
ਹਾਂ। Planfold Pro ਪਲਾਨ ਨੂੰ CAD ਪ੍ਰੋਗਰਾਮਾਂ ਲਈ DXF ਵਜੋਂ ਦਿੰਦਾ ਹੈ, ਨਾਲ SVG ਅਤੇ 3D (USDZ) ਵੀ।
ਕੀ ਪੇਂਟਰਾਂ ਅਤੇ ਟਾਈਲ ਮਿਸਤਰੀਆਂ ਲਈ ਕੋਈ ਮੁਫ਼ਤ ਕੋਟੇਸ਼ਨ ਐਪ ਹੈ?
Planfold ਕਮਰੇ ਵਿੱਚ ਲੱਗਣ ਵਾਲੇ ਸਮਾਨ ਤੋਂ ਕੋਟੇਸ਼ਨ ਬਣਾਉਂਦਾ ਹੈ, ਅਤੇ ਤੁਹਾਡੀਆਂ ਭੇਜੀਆਂ ਪਹਿਲੀਆਂ ਤਿੰਨ ਕੋਟੇਸ਼ਨਾਂ ਮੁਫ਼ਤ ਹਨ।
ਕੀ ਮੇਰੇ ਸਕੈਨ ਕਿਤੇ ਅੱਪਲੋਡ ਹੁੰਦੇ ਹਨ?
ਨਹੀਂ। ਸਕੈਨ ਤੁਹਾਡੇ iPhone 'ਤੇ ਹੀ ਪ੍ਰੋਸੈਸ ਹੁੰਦੇ ਹਨ ਅਤੇ ਸਾਡੇ ਸਰਵਰਾਂ 'ਤੇ ਨਹੀਂ ਭੇਜੇ ਜਾਂਦੇ।
US prices, file types and a price comparison (in English)